ਡੇਰਾ ਬਾਬਾ ਨਾਨਕ, ਸੰਜੀਵ ਮਹਿਤਾ.ਜਤਿੰਦਰ ਕੌਰ ਰੰਧਾਵਾ ਸਿੱਧੇ ਤੌਰ ‘ ਤੇ ਹਲਕੇ ਦੀ ਰਾਜਨੀਤੀ ਵਿੱਚ ਚਾਹੇ ਪਹਿਲੀ ਵਾਰ ਕੁੱਦੇ ਹਨ ਪਰ ਰੰਧਾਵਾ ਪਰਿਵਾਰ ਦੇ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੋਣ ਕਾਰਨ ਮੈਡਮ ਰੰਧਾਵਾ ਰਾਜਨੀਤੀ ਪ੍ਰਤੀ ਪੂਰੀ ਸਮਝ ਅਤੇ ਦੂਰਅੰਦੇਸ਼ੀ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਰੰਧਾਵਾ ਸਾਹਬ ਨੂੰ ਮਿਲਣ ਆਉਣ ਵਾਲੇ ਲੋਕਾਂ ਤੇ ਹਲਕੇ ਦੇ ਲੋਕਾਂ ਦੇ ਦੁੱਖਾਂ,ਸੁਖ਼ਨ ਅਤੇ ਮਸਲਿਆਂ ਨਾਲ ਕਰੀਬ ਤੋਂ ਜੁੜੇ ਹੋਏ ਹਨ। ਇਹੀ ਵਿਚਾਰ ਉਨ੍ਹਾਂ ਬਾਰੇ ਹਲਕੇ ਦੇ ਲੋਕਾਂ ਦਾ ਹੈ ਜੋ ਇਹ ਕਹਿੰਦੇ ਹਨ ਕਿ ਸੁਖਜਿੰਦਰ ਸਿੰਘ ਰੰਧਾਵਾ ਇੱਕ ਸ਼ੇਰ ਦਿਲ ਇਨਸਾਨ ਹਨ ਤੇ ਮੈਡਮ ਜਤਿੰਦਰ ਕੌਰ ਰੰਧਾਵਾ ਬੜੇ ਹੀ ਨਰਮ ਦਿਲ ਅਤੇ ਮਿਲਣਸਾਰ ਇਨਸਾਨ ਹਨ। ਜਨਤਾ ਦਾ ਕਹਿਣਾ ਹੈ ਕਿ ਉਹ ਹਰ ਹਾਲਤ ਵਿੱਚ ਰੰਧਾਵਾ ਪਰਿਵਾਰ ਨੂੰ ਵਿਧਾਨ ਸਭਾ ਵਿੱਚੋਂ ਭਾਰੀ ਬਹੁਮਤ ਨਾਲ ਜਿਤਾ ਕੇ ਇਤਿਹਾਸ ਸਿਰਜਣਗੇ।ਹਲਕੇ ਦੇ ਲੋਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੋਕ ਸਭਾ ਭੇਜਣ ਤੋਂ ਬਾਅਦ ਜਤਿੰਦਰ ਕੌਰ ਰੰਧਾਵਾ ਵਿਧਾਨ ਸਭਾ ਭੇਜਣ ਲਈ ਇੰਨੇ ਉਤਸੁਕ ਹਨ ਕਿ ਆਏ ਦਿਨ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੱਟੜ ਸਮਰਥਕ ਵੀ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਨੂੰ ਜੁਆਇੰਨ ਕਰ ਰਹੇ ਹਨ। ਡੇਰਾ ਬਾਬਾ ਨਾਨਕ ਦੇ ਪੱਖੋਕੇ ਰੰਧਾਵਾ ਵਿਖੇ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਕੱਟੜ ਟਕਸਾਲੀ ਪਰਿਵਾਰਾਂ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ ਜਿਨਾਂ ਦਾ ਸੁਖਜਿੰਦਰ ਰੰਧਾਵਾ ਨੇ ਸਵਾਗਤ ਕੀਤਾ.ਇਸੇ ਤਰ੍ਹਾਂ ਪਿੰਡ ਸੁਚੈਨੀਆਂ ਅਤੇ ਸ਼ਹੂਰ ਕਲਾਂ ਤੋਂ ਦਰਜਨਾਂ ਪਰਿਵਾਰ ਸ਼੍ਰੋਮਣੀ ਅਕਾਲੀ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਅਤੇ ਇਸਦੇ ਨਾਲ ਹੀ ਕੁਝ ਪਰਿਵਾਰ ਚੌੜਾ ਕਲਾਂ ਤੋਂ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਦਾ ਸੁਖਜਿੰਦਰ ਸਿੰਘ ਰੰਧਾਵਾ ਅਤੇ ਜਤਿੰਦਰ ਕੌਰ ਰੰਧਾਵਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਪ ਦੀ ਅਸਲੀਅਤ ਲੋਕ ਜਾਣ ਚੁੱਕੇ ਹਨ। ਲੋਕ ਹਿਤਾਂ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਲੋਕ ਕਦੇ ਵੀ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜੋ ਹਸ਼ਰ ਅੱਜ ਅਕਾਲੀ ਦਲ ਦਾ ਹੋਇਆ ਹੈ ਇਸ ਤੋਂ ਵੀ ਬੁਰਾ ਹਸਰ ਆਮ ਆਦਮੀ ਪਾਰਟੀ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ। ਵਾਲੇ ਹਰ ਵਿਅਕਤੀ ਦਾ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ ਅਤੇ ਸਾਡਾ ਵਾਅਦਾ ਹੈ ਕਿ ਇਨ੍ਹਾਂ ਸਭ ਪਰਿਵਾਰਾਂ ਨੂੰ ਕਾਂਗਰਸ ਪਾਰਟੀ ਹਮੇਸ਼ਾ ਪੂਰਾ ਮਾਣ ਸਤਿਕਾਰ ਦੇਵੇਗੀ ਤੇ ਇਨ੍ਹਾਂ ਦੇ ਹਰ ਦੁੱਖ ਸੁਖ ਵਿੱਚ ਡੱਟ ਕੇ ਖੜੇਗੀ। Post Views: 2,945 Post navigation ਆਪ ਸਰਕਾਰ ਨੇ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਨੂੰ ਕੀਤਾ ਪ੍ਰਮੋਟ,ਪੰਜਾਬ ਦੀ ਕੀਤੀ ਲੁੱਟ ਪਰ ਨਹੀਂ ਦਿੱਤੇ ਮਹਿਲਾਵਾਂ ਨੂੰ 1000 ਰੁਪਏ — ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਵਿਖੇ ਜਤਿੰਦਰ ਕੌਰ ਰੰਧਾਵਾ ਦੀ ਚੋਣ ਮੁਹਿੰਮ ਵਿੱਚ ਆਈ ਤੇਜ਼ੀ, ਵਿਰੋਧੀ ਪਾਰਟੀਆਂ ਦੇ ਸਮਰਥਕ ਹੋਰ ਰਹੇ ਹਨ ਕਾਂਗਰਸ ਪਾਰਟੀ ‘ਚ ਸ਼ਾਮਿਲ