ਡੇਰਾ ਬਾਬਾ ਨਾਨਕ ਸਜੀਵ ਮਹਿਤਾ.ਖਿੱਲਰਦਾ ਝਾੜੂ ਤੇ ਅਕਾਲੀ ਦਲ ਕਾਂਗਰਸ ਪਾਰਟੀ ਦੀ ਬਣ ਰਿਹਾ ਤਾਕਤ, ਹਰ ਦਿਨ ਲੋਕ ਕਾਂਗਰਸ ਵਿੱਚ ਹੋ ਰਹੇ ਸ਼ਾਮਿਲ
ਸੁਖਜਿੰਦਰ ਸਿੰਘ ਰੰਧਾਵਾ ਮਾਝੇ ਦੀ ਸਿਆਸਤ ਵਿੱਚ ਧਾਕੜ ਨੇਤਾ ਹਨ।ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਇਸ ਸਮੇਂ ਸਮੁੱਚੇ ਪੰਜਾਬ ਦੀ ਨਜ਼ਰ ਡੇਰਾ ਬਾਬਾ ਨਾਨਕ ਹਲਕੇ ‘ ਤੇ ਹੈ ਜਿਥੋਂ ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮ ਪਤਨੀ ਸ੍ਰੀਮਤੀ ਜਤਿੰਦਰ ਕੌਰ ਰੰਧਾਵਾ ਚੋਣ ਲੜ ਰਹੇ ਹਨ। ਸੁਖਜਿੰਦਰ ਸਿੰਘ ਰੰਧਾਵਾ ਦੇ ਸਿਆਸੀ ਤਜ਼ਰਬੇ ਕਰਕੇ ਕਾਂਗਰਸ ਆਏ ਦਿਨ ਵਿਰੋਧੀਆਂ ਦੇ ਇਲਾਕੇ ਵਿੱਚੋਂ ਵਿਰੋਧੀਆਂ ਦੇ ਸਮਰਥਕਾਂ ਨੂੰ ਵੀ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਵਾ ਕੇ ਜਤਿੰਦਰ ਕੌਰ ਰੰਧਾਵਾ ਦਾ ਪੱਲੜਾ ਭਾਰੀ ਕਰ ਰਹੀ ਹੈ।

ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਲੋਕ ਅਕਾਲੀਆਂ ਅਤੇ ਆਪ ਦੀ ਲੋਕ ਵਿਰੋਧੀ ਸਿਆਸਤ ਤੋਂ ਅੱਕ ਕੇ ਧਰਮ ਨਿਰਪੇਖ ਅਤੇ ਪੰਜਾਬ ਦੀ ਹਿਤੈਸ਼ੀ ਪਾਰਟੀ ਕਾਂਗਰਸ ਵਿੱਚ ਆਪਣਾ ਵਿਸਵਾਸ਼ ਪਰਗਟ ਕਰ ਰਹੇ ਹਨ। ਅੱਜ ਵੀ ਪਿੰਡ ਜੋੜੀਆ ਖੁਰਦ ਪਾਰਟੀ ਛੱਡ ਚੁੱਕੇ ਪੁਰਾਣੇ ਕਾਂਗਰਸੀਆਂ ਨੇ ਘਰ ਵਾਪਸੀ ਕੀਤੀ ਅਤੇ ਕਲਾਨੌਰ ਅਤੇ ਪਿੰਡ ਕੋਠਾ ਅਕਾਲੀ ਤੋ ਕਾਂਗਰਸ ਕਈ ਪਰਿਵਾਰ ਆਪ ਅਤੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ। ਇਸਦੇ ਨਾਲ ਹੀ ਪਿੰਡ ਸ਼ਿਕਾਰ ਵਿਖੇ 25 ਪਰਿਵਾਰਾਂ ਨੇ ਅਕਾਲੀ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜਿਆ,ਪਿੰਡ ਗਵਾਰਾ ਅਤੇ ਗੁਰਦੀਪ ਰੰਧਾਵਾ ਦੇ ਪਿੰਡ ਸ਼ਾਹਪੁਰ ਜਾਜਨ ਤੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਯੂਥ ਆਗੂ ਸਮੇਤ ਉਸਦੇ ਸਾਥੀ ਤੇ ਕਈ ਪਰਿਵਾਰ ਕਾਂਗਰਸ ਵਿੱਚ ਸ਼ਾਮਿਲ ਹੋਏ.

ਜਿਨ੍ਹਾਂ ਦਾ ਖ਼ੁਦ ਸੁਖਜਿੰਦਰ ਸਿੰਘ ਰੰਧਾਵਾ ਨੇ ਹਾਰਦਿਕ ਸਵਾਗਤ ਕੀਤਾ ਅਤੇ ਭਵਿੱਖ ਵਿੱਚ ਹਮੇਸ਼ਾ ਪੂਰੇ ਮਾਣ ਸਤਿਕਾਰ ਦਾ ਭਰੋਸਾ ਦਿੱਤਾ।