ਚੰਨੀ ਨਾਲ ਸੈਂਕੜਿਆਂ ਦੀ ਭੀੜ ਦੇਖ ਕੇ ਵਿਰੋਧੀ ਦਲ ਭਖਿਆ

(ਪਰਵਿੰਦਰ ਕੌਰ) ਜਲੰਧਰ ਤੋਂ ਲੋਕ ਸਭਾ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਆਪਣਾ ਨਾਮਜ਼ਦਗੀ ਪੱਤਰ ਭਰਿਆ ਗਿਆ ਅਤੇ ਇਸ ਮੌਕੇ ਤੇ ਚਰਨਜੀਤ ਸਿੰਘ ਚੰਨੀ ਆਪਣੇ ਪੂਰੇ ਪਰਿਵਾਰ, ਕਾਂਗਰਸ ਦੇ ਕਈ ਵੱਡੇ ਨੇਤਾਵਾਂ ਅਤੇ ਸੈਂਕੜੇ ਕਾਂਗਰਸੀ ਵਰਕਰਾਂ ਦੇ ਨਾਲ ਡੀਸੀ ਆਫਿਸ ਪਹੁੰਚੇ ਡੀਸੀ ਆਫਿਸ ਪਹੁੰਚ ਕੇ ਚਰਨਜੀਤ ਸਿੰਘ ਚੰਨੀ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਚੋਣ ਅਧਿਕਾਰੀ ਹਿਮਾਂਸ਼ੂ ਅਗਰਵਾਲ ਨੂੰ ਸੌਂਪਿਆ ਗਿਆ।


ਮੀਡੀਆ ਨਾਲ ਰੂਬਰੂ ਹੁੰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਵਿਰੋਧੀ ਮੈਨੂੰ ਬਦਨਾਮ ਕਰਨ ਦੀ ਕੋਈ ਵੀ ਕਸਰ ਨਹੀਂ ਛੱਡ ਰਹੇ ਪਰ ਸੱਚ ਕੀ ਹੈ,ਜਲੰਧਰ ਦੀ ਜਨਤਾ ਭਲੀ ਪਾਤੀ ਜਾਂਦੀ ਹੈ ।ਵਿਰੋਧੀਆਂ ਨੂੰ ਆਪਣੀ ਹਾਰ ਪਹਿਲਾਂ ਹੀ ਨਜ਼ਰ ਆ ਰਹੀ ਹੈ ਇਸੇ ਕਰਕੇ ਅਕਾਲੀ ਭਾਜਪਾ ਵੱਲੋਂ ਰੋਜ ਹੀ ਮੇਰੇ ਉੱਤੇ ਬੇਬੁਨਿਆਦ ਆਰੋਪ ਲਾ ਕੇ ਮੁੱਦਿਆਂ ਤੋਂ ਭਟਕਾਉਣ ਦੀ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ।


ਇਸ ਮੌਕੇ ਤੇ ਚਰਨਜੀਤ ਸਿੰਘ ਚੰਨੀ ਦੇ ਨਾਲ ਕਾਂਗਰਸੀ ਵਰਕਰਾ ਦੇ ਨਾਲ ਨਾਲ ਆਮ ਜਨਤਾ ਤੇ ਪ੍ਰਵਾਸੀ ਭਾਈਚਾਰਾ ਵੀ ਵੱਡੀ ਗਿਣਤੀ ਵਿੱਚ ਨਾਲ ਖੜਾ ਨਜ਼ਰ ਆਇਆ ।