ਨਵੀਂ ਦਿੱਲੀ: ਸੰਜੀਵ ਮਹਿਤਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ ਕਿ ਉਹ ਐਤਵਾਰ ਨੂੰ ਆਪਣੇ ਸਾਰੇ ਪ੍ਰਮੁੱਖ ਨੇਤਾਵਾਂ ਨਾਲ ਭਾਜਪਾ ਦੇ ਮੁੱਖ ਦਫ਼ਤਰ ਜਾਣਗੇ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਪੀਐੱਮ ਮੋਦੀ, ਤੁਸੀਂ ਸਾਡੇ ਨੇਤਾਵਾਂ ਦੇ ਪਿੱਛੇ ਜਿਸ ਤਰ੍ਹਾਂ ਚੱਲ ਰਹੇ ਹੋ। ਹੁਣ ਅਸੀਂ ਤੁਹਾਨੂੰ ਚੁਣੌਤੀ ਦਿੰਦੇ ਹਾਂ ਕਿ ਕੱਲ੍ਹ ਨੂੰ ਸਾਡੇ ਨੇਤਾਵਾਂ ਨੂੰ ਗ੍ਰਿਫ਼ਤਾਰ ਕਰੋ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਮਗਰ ਲੱਗ ਰਹੇ ਹੋ, ਅਸੀਂ ਤੁਹਾਨੂੰ ਸਿੱਧੇ ਤੌਰ ‘ਤੇ ਗ੍ਰਿਫਤਾਰ ਕਰਨ ਲਈ ਕਹਿੰਦੇ ਹਾਂ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸਾਡੇ ਵੱਲੋਂ ਕੀਤੇ ਗਏ ਕੰਮਾਂ ਤੋਂ ਭਾਜਪਾ ਵਾਲੇ ਨਾਰਾਜ਼ ਹਨ। ਅਸੀਂ ਦਿੱਲੀ ਵਿੱਚ ਮੁਹੱਲਾ ਕਲੀਨਿਕ, ਸਕੂਲ ਅਤੇ ਮੁਫ਼ਤ ਇਲਾਜ ਦਾ ਪ੍ਰਬੰਧ ਕੀਤਾ। ਉਨ੍ਹਾਂ ਕਿਹਾ ਕਿ ਉਹ ਦਿੱਲੀ ਦੇ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਨੂੰ ਬੰਦ ਕਰਨਾ ਚਾਹੁੰਦੇ ਹਨ। ਇਹ ਸਾਡਾ ਕਸੂਰ ਹੈ ਕਿ ਅਸੀਂ ਬਿਜਲੀ ਮੁਫ਼ਤ ਕੀਤੀ। ਇਹ ਨਹੀਂ ਕਰਨਾ ਚਾਹੁੰਦੇ। ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਕੱਲ੍ਹ 12 ਵਜੇ ਮੈਂ ਆਪਣੇ ਵੱਡੇ ਨੇਤਾਵਾਂ ਨਾਲ ਭਾਜਪਾ ਹੈੱਡਕੁਆਰਟਰ ਆ ਰਿਹਾ ਹਾਂ, ਜਿਸ ਨੂੰ ਵੀ ਜੇਲ੍ਹ ‘ਚ ਡੱਕਣਾ ਹੈ, ਡੱਕ ਦਿਓ। ਆਮ ਆਦਮੀ ਪਾਰਟੀ ਇੱਕ ਵਿਚਾਰ ਹੈ। ਜਿੰਨੇ ਜ਼ਿਆਦਾ ਲੋਕਾਂ ਨੂੰ ਤੁਸੀਂ ਜੇਲ੍ਹ ਵਿੱਚ ਪਾਓਗੇ, ਓਨੇ ਹੀ ਨਵੇਂ ਵਿਚਾਰ ਪੈਦਾ ਹੋਣਗੇ। Post Views: 370 Post navigation अभी अभी हरियाणा से भाजपा को झटका,जजपा ने कर दिया बड़ा ऐलान,सरकार जाएगी या बचेगी बलात्कार की सजा भक्त रहे राम रहीम के डेरे ने हरियाणा में भाजपा के समर्थन का ऐलान