ਡੇਰਾ ਬਾਬਾ ਨਾਨਕ ਸੰਜੀਵ ਮਹਿਤਾ,ਜਨਤਕ ਰੈਲੀ ਵਿੱਚ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀ ਪੰਜਾਬ ਵਿਰੋਧੀ ਕਾਰਗੁਜ਼ਾਰੀ ਉੱਤੇ ਤੰਜ ਕੱਢਿਆ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕੱਟੜ ਇਮਾਨਦਾਰ ਹੋਣ ਦੇ ਦਾਅਵੇ ਕਰਨ ਵਾਲਿਆਂ ਦੀ ਔਕਾਤ ਇੰਨੀ ਕੁ ਹੈ ਕਿ ਬਰਨਾਲਾ ਚੋਣ ਦਫ਼ਤਰ ਦਾ ਉਦਘਾਟਨ ਭ੍ਰਿਸ਼ਟਾਚਾਰ ਦੇ ਦੋਸ਼ੀ ਵਿਜੇ ਸਿੰਗਲਾ ਤੋਂ ਕਰਵਾਇਆ ਹੈ।

ਫਿਰ ਇਹੋ ਜੇਹਾਂ ਤੋਂ ਪੰਜਾਬ ਦੇ ਲੋਕ ਕੀ ਉਮੀਦ ਕਰਨ।ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਨਾਲ ਲੋਕਾਂ ਦੇ ਘਰ ਉੱਜੜ ਗਏ ਹਨ ਪਰ ਆਪਣੇ ਚੁਣਾਵੀ ਵਾਅਦਿਆਂ ਦੇ ਉਲਟ 3 ਮਹੀਨੇ ਤਾਂ ਕੀ,3 ਸਾਲ ਵਿੱਚ ਵੀ ਪੰਜਾਬ ਵਿੱਚੋਂ ਨਸ਼ਾ ਖ਼ਤਮ ਨਹੀਂ ਹੋਇਆ ਬਲਕਿ ਉਸਦੀ ਹੋਮ ਡਿਲੀਵਰੀ ਸ਼ੁਰੂ ਹੋ ਗਈ ਹੈ।
ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਪੰਜਾਬ ਅਤੇ ਪੰਜਾਬ ਦੇ ਪੁੱਤਰਾਂ ਧੀਆਂ ਨੂੰ ਬਚਾਉਣ ਲਈ ਕਾਂਗਰਸ ਦੇ ਹੱਕ ਵਿੱਚ ਇੱਕਜੁਟ ਹੋ ਜਾਉ ਤੇ ਅਸੀਂ ਰਲ ਕੇ ਪੰਜਾਬ ਵਿੱਚੋਂ ਨਸ਼ੇ ਦੀ ਜੜ੍ਹ ਪੁੱਟ ਕੇ ਇਸਦਾ ਸਰਬਪੱਖੀ ਵਿਕਾਸ ਕਰਾਂਗੇ।