ਡੇਰਾ ਬਾਬਾ ਨਾਨਕ ਵਾਈਸ ਆਫ ਇੰਡੀਆ.ਸਾਂਸਦ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਲੋਕ ਵਿਰੋਧੀ ਨੀਤੀਆਂ ਅਤੇ ਪੰਜਾਬ ਦੀ ਬਰਬਾਦੀ ਕਰਕੇ ਜੋ ਗਲਤੀਆਂ ਅਕਾਲੀ ਦਲ ਨੇ ਕੀਤੀਆਂ ਉਹੀ ਗਲਤੀਆਂ ਅੱਜ ਆਮ ਆਦਮੀ ਪਾਰਟੀ ਕਰ ਰਹੀ ਹੈ। ਇਸੇ ਕਰਕੇ ਲੋਕ ਇਨ੍ਹਾਂ ਤੋਂ ਇੰਨੇ ਨਿਰਾਸ਼ ਹੋ ਚੁੱਕੇ ਹਨ ਕਿ ਕਾਂਗਰਸ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਧੜਾਧੜ ਕਾਂਗਰਸ ਵਿੱਚ ਸ਼ਾਮਿਲ ਹੋ ਕੇ ਕਾਂਗਰਸ ਨੂੰ ਰਿਕਾਰਡਤੋੜ ਜਿੱਤ ਵੱਲ ਲਿਜਾ ਰਹੇ ਹਨ। ਉਨ੍ਹਾਂ ਕਿਹਾ ਹੈ ਅੱਜ ਵੀ ਪਿੰਡ ਮਾਨ ਤੋਂ 10 ਪਰਿਵਾਰ ਅਕਾਲੀ ਤੇ ਬੀ.ਜੇ.ਪੀ ਨੂੰ ਛੱਡ ਕੇ, ਪਿੰਡ ਗਵਾਰਾ ਵਿਖੇ 12 ਪਰਿਵਾਰ ਆਮ ਆਦਮੀ ਨੂੰ ਛੱਡ ਕੇ,ਪਿੰਡ ਸ਼ਹੂਰ ਕਲਾਂ ਵਿੱਚ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ , ਪਿੰਡ ਨਿੱਕੋਸਰਾਏ ਵਿੱਚ 20 ਪਰਿਵਾਰ ਆਮ ਆਦਮੀ ਨੂੰ ਛੱਡ ਕੇ ਅਤੇ ਪਿੰਡ ਚੀਕੜੀ ਵਿੱਚ 10 ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਇਹ ਸਾਰੇ ਪਰਿਵਾਰ ਅੱਜ ਤੋਂ ਸਾਡੇ ਪਰਿਵਾਰ ਅਤੇ ਕਾਂਗਰਸ ਦਾ ਹਿੱਸਾ ਹਨ।ਇਨ੍ਹਾਂ ਨੂੰ ਪਾਰਟੀ ਤੇ ਮੇਰੇ ਪਰਿਵਾਰ ਵੱਲੋਂ ਹਮੇਸ਼ਾ ਹਰ ਜਗ੍ਹਾ ਬਣਦਾ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। Post Views: 12,868 Post navigation ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਫਿਰ ਕੀਤੀ ਡੀਸੀ ਗੁਰਦਾਸਪੁਰ ਦੀ ਸ਼ਿਕਾਇਤ ਮਾਮਲਾ ਝੋਨੇ ਦੀ ਖਰੀਦ ਦਾ ਜਤਿੰਦਰ ਕੌਰ ਰੰਧਾਵਾ ਦੀ ਚੋਣ ਪ੍ਰਚਾਰ ਨੇ ਫੜੀ ਤੇਜੀ ਜੋੜੀਆਂ ਖੁਰਦ ਤੋਂ ਕਾਂਗਰਸੀ ਪਰਤੇ, ਅਕਾਲੀ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਛੱਡੀ ਪਾਰਟੀ12