ਡੇਰਾ ਬਾਬਾ ਨਾਨਕ, ਸੰਜੀਵ ਮਹਿਤਾ. ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਦੀ ਚੋਣ ਪ੍ਰਚਾਰ ਮੁਹਿੰਮ ਪਹਿਲੇ ਦਿਨ ਤੋਂ ਹੀ ਪੂਰੇ ਜੋਰਾਂ ਸ਼ੋਰਾਂ ‘ ਤੇ ਹੈ ਜਿਸਦਾ ਕਾਰਣ ਰਾਜਨੀਤੀ ਵਿੱਚ ਹੰਢੇ ਹੋਏ ਸਿਆਸਤਦਾਨ ਸੁਖਜਿੰਦਰ ਸਿੰਘ ਰੰਧਾਵਾ ਹਨ। ਮਾਝਾ ਖੇਤਰ ਦੇ ਸਾਰੇ ਕਾਂਗਰਸੀ ਆਗੂ ਡੇਰਾ ਬਾਬਾ ਨਾਨਕ ਵਿੱਚ ਜਤਿੰਦਰ ਕੌਰ ਰੰਧਾਵਾ ਦੀ ਜਿੱਤ ਕਰਾਉਣ ਲਈ ਰਾਤ ਦਿਨ ਇੱਕ ਕਰ ਰਹੇ ਹਨ। ਵੱਡੇ ਆਗੂਆਂ ਦੇ ਨਾਲ ਕਾਂਗਰਸ ਦੇ ਸਥਾਨਕ ਵਰਕਰ ਅਤੇ ਆਗੂ ਵੀ ਆਏ ਦਿਨ ਦੂਜੀਆਂ ਪਾਰਟੀਆਂ ਦੇ ਸਮਰਥਕਾਂ ਨੂੰ ਪ੍ਰਭਾਵਿਤ ਕਰਕੇ ਕਾਂਗਰਸ ਵਿੱਚ ਸ਼ਾਮਿਲ ਕਰਵਾ ਰਹੇ ਹਨ। ਕਾਂਗਰਸੀਆਂ ਵੱਲੋਂ ਇਹ ਸਿਲਸਲਾ ਸਫ਼ਲ ਤਰੀਕੇ ਨਾਲ ਚਲ ਰਿਹਾ ਹੈ ਕਿ ਪਿੰਡਾਂ ਦੇ ਪਿੰਡ ਆਪਣੀਆਂ ਪੁਰਾਣੀਆਂ ਪਾਰਟੀਆਂ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ। ਇਸ ਸਿਲਸਲੇ ਵਿੱਚ ਪਿੰਡ ਪੱਖੋਕੇ ਟਾਹਲੀ ਸਾਹਿਬ ਦੇ 15 ਪਰਿਵਾਰ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਉੱਥੇ ਪਿੰਡ ਹਰੂਵਾਲ ਅਤੇ ਰੱਤਾ ਵਿੱਚੋ ਵੀ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਈ ਮੁਹਤਬਰਾਂ ਅਤੇ ਪਿੰਡ ਵਾਸੀਆਂ ਨੇ ਕਾਂਗਰਸ ਦਾ ਪੱਲਾ ਫੜਿਆ। ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਵਿੱਚ ਆਏ ਪਰਿਵਾਰ ਅੱਜ ਤੋਂ ਸਾਡੇ ਪਰਿਵਾਰਕ ਮੈਂਬਰ ਹਨ ਤੇ ਇਹਨਾਂ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਡੱਟ ਕੇ ਖੜਨ ਦਾ ਵਾਅਦਾ ਕਰਦੇ ਹਾਂ ਅਤੇ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਆਪ ਸਭ ਨੂੰ ਕਾਂਗਰਸ ਪਾਰਟੀ ਅੰਦਰ ਹਮੇਸ਼ਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। Post Views: 470 Post navigation ਡੇਰਾ ਬਾਬਾ ਨਾਨਕ ਹਲਕੇ ਦੇ ਲੋਕਾਂ ਦੀ ਆਵਾਜ਼ ਹਰ ਹਾਲ ਵਿੱਚ ਜਿਤਾਉਣਾ ਹੈ ਸ਼ੇਰ ਦਿਲ ਸੁਖਜਿੰਦਰ ਰੰਧਾਵਾ ਦਾ ਪਰਿਵਾਰ ਅਰਵਿੰਦ ਕੇਜਰੀਵਾਲ ਖਿਲਾਫ ਸੁਖਜਿੰਦਰ ਰੰਧਾਵਾ ਨੇ ਭੇਜਿਆ ਮਾਣ ਹਾਨੀ ਦਾ ਨੋਟਿਸ