ਡੇਰਾ ਬਾਬਾ ਨਾਨਕ ਸੰਜੀਵ ਮਹਿਤਾ ਮਾਜਾ ਬਰਗੇਡ ਦੇ ਨਾਲ ਨਾਲ ਮਸ਼ਹੂਰ, ਸਮੁੱਚੀ ਕਾਂਗਰਸੀ ਲੀਡਰਸ਼ਿਪ ਨੇ ਡੇਰਾ ਬਾਬਾ ਨਾਨਕ ਹਲਕੇ ਵਿੱਚ ਜਤਿੰਦਰ ਕੌਰ ਰੰਧਾਵਾ ਦੀ ਚੋਣ ਮੁਹਿੰਮ ਨੂੰ ਕੀਤਾ ਤੇਜ ਤੇ ਅਸਰਦਾਰ, ਦੂਜੀਆਂ ਪਾਰਟੀਆਂ ਦੇ ਸਮਰਥਕ ਧੜਾਧੜ ਹੋ ਰਹੇ ਕਾਂਗਰਸ ‘ ਚ ਸ਼ਾਮਿਲ

ਜਤਿੰਦਰ ਕੌਰ ਰੰਧਾਵਾ ਦੀ ਚੋਣ ਪ੍ਰਚਾਰ ਮੁਹਿੰਮ ਵਿੱਚ ਮਾਝੇ ਦੇ ਸਮੁੱਚੇ ਦਿੱਗਜ ਆਗੂ ਸੁਖਜਿੰਦਰ ਸਿੰਘ ਰੰਧਾਵਾ ਨਾਲ ਹਰ ਦਿਨ ਪਿੰਡ-ਪਿੰਡ ਪਹੁੰਚ ਕੇ ਵੋਟਰਾਂ ਨਾਲ ਰਾਬਤਾ ਕਾਇਮ ਕਰਦਿਆਂ ਆਪਣੇ ਪਾਰਟੀ ਸਮਰਥਕਾਂ ਨੂੰ ਨੁੱਕੜ ਮੀਟਿੰਗਾਂ ਰਾਹੀਂ ਉਤਸ਼ਾਹਿਤ ਕਰ ਰਹੇ ਹਨ।

ਅੱਜ ਵੀ ਹਲਕੇ ਦੇ ਪਿੰਡਾਂ ਵਿੱਚ ਫ਼ਤਹਿਗੜ੍ਹ ਚੂੜੀਆਂ ਦੇ ਵਿਧਾਇਕ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ,ਸੁਖਜਿੰਦਰ ਸਿੰਘ ਰੰਧਾਵਾ ਦੇ ਵੱਡੇ ਭਰਾ ਇੰਦਰਜੀਤ ਸਿੰਘ ਰੰਧਾਵਾ,ਸਾਬਕਾ ਵਿਧਾਇਕ,ਅਟਾਰੀ ਤਰਸੇਮ ਸਿੰਘ ਡੀਸੀ,ਹਲਕਾ ਇੰਚਾਰਜ ਮਜੀਠਾ ਭਗਵੰਤਪਾਲ ਸੱਚਰ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਮਮਤਾ ਦੱਤਾ ਸਾਬਕਾ ਪ੍ਰਧਾਨ ਕਾਂਗਰਸ ਮਹਿਲਾ ਵਿੰਗ,ਟੀਨਾ ਚੌਧਰੀ ਆਦਿ ਕਾਂਗਰਸੀ ਆਗੂਆਂ ਨੇ ਜਤਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਜਨਤਕ ਇਕੱਠਾਂ ਨੂੰ ਸੰਬੋਧਨ ਕੀਤਾ ਅਤੇ ਉੱਜਲੇ ਸੁਰੱਖਿਅਤ ਭਵਿੱਖ ਅਤੇ ਵਿਕਾਸ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।


ਇਸਦੇ ਨਾਲ ਹੀ ਵੱਖ-ਵੱਖ ਥਾਂਵਾਂ ‘ਤੇ ਰੱਖੇ ਗਏ ਪ੍ਰੋਗਰਾਮਾਂ ਵਿੱਚ ਪਿੰਡ ਗਾਜ਼ੀਪੁਰ ਦੇ 7 ਪਰਿਵਾਰਾਂ ( ਆਮ ਆਦਮੀ ਪਾਰਟੀ),ਗਿੱਲਾਂਵਾਲੀ ਦੇ 65 ਸਾਲ ਪੁਰਾਣੇ ਅਕਾਲੀ ਸਮਰਥਕਾਂ ਦੇ 4 ਪਰਿਵਾਰਾਂ,ਪਿੰਡ ਕਠਿਆਲਾ ਦੇ 8 ਅਕਾਲੀ ਪਰਿਵਾਰਾਂ, ਪਿੰਡ ਸ਼ਾਹਪੁਰ ਜਾਜਨ ਅਤੇ ਚਾਕਾਂਵਾਲੀ ਦੇ 2-2 ਪਰਿਵਾਰਾਂ ਵੱਲੋਂ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ‘ ਤੇ ਉਨ੍ਹਾਂ ਦਾ ਭਰਵਾਂ ਸਵਾਗਤ ਅਤੇ ਮਾਣ ਸਤਿਕਾਰ ਕੀਤਾ ਗਿਆ।
ਲੋਕ ਸਭਾ ਮੈਂਬਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲੇ ਪਰਿਵਾਰ ਅੱਜ ਤੋਂ ਰੰਧਾਵਾ ਪਰਿਵਾਰ ਦਾ ਹਿੱਸਾ ਹਨ ਅਤੇ ਰੰਧਾਵਾ ਪਰਿਵਾਰ ਅਤੇ ਕਾਂਗਰਸ ਪਾਰਟੀ ਇਨ੍ਹਾਂ ਸਭ ਪਰਿਵਾਰਾਂ ਨਾਲ ਹਮੇਸ਼ਾ ਡੱਟ ਕੇ ਖੜ੍ਹਦਿਆਂ ਇਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦੇਵੇਗੀ।

One thought on “ਮਾਝਾ ਬਰਗੇਡ ਨੇ ਡੇਰਾ ਬਾਬਾ ਨਾਨਕ ਵਿਖੇ ਲਾਇਆ ਡੇਰਾ, ਜਤਿੰਦਰ ਰੰਧਾਵਾ ਦੇ ਪੱਖ ਵਿੱਚ ਤੂਫਾਨੀ ਦੌਰੇ”

Comments are closed.