ਡੇਰਾ ਬਾਬਾ ਨਾਨਕ ਸੰਜੀਵ ਮਹਿਤਾ.20 ਤਰੀਕ ਨੂੰ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਵਰਤੇ ਜਾ ਰਹੇ ਅਸੰਵਿਧਾਨਕ ਅਤੇ ਗ਼ੈਰਕਾਨੂੰਨੀ ਹੱਥਕੰਡਿਆਂ ਦੀ ਉਸ ਵੇਲੇ ਫਿਰ ਪੋਲ ਖੁੱਲ੍ਹੀ ਜਦੋਂ 2200 ਪੇਟੀਆਂ ਸ਼ਰਾਬ ਨਾਲ ਭਰੀਆਂ ਅੰਮ੍ਰਿਤਸਰ ਤੋਂ ਭੇਜੀਆਂ ਗਈਆਂ ਦੋ ਗੱਡੀਆਂ ਨੂੰ ਕਾਂਗਰਸੀ ਵਰਕਰਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਉਦੈਵੀਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਪਹੁੰਚ ਕੇ ਕਾਬੂ ਕੀਤਾ। ਉਦੈਵੀਰ ਸਿੰਘ ਦੀ ਅਗਵਾਈ ਵਿੱਚ ਪਹੁੰਚੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਫੜ੍ਹੀ ਗਈ ਸ਼ਰਾਬ ਲਿਆਉਣ ਵਾਲੇ ਡਰਾਇਵਰ ਨੇ ਮੰਨਿਆ ਕਿ ਇਹ ਸ਼ਰਾਬ ਅੰਮ੍ਰਿਤਸਰ ਤੋਂ “ਆਪ” ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਡੇਰਾ ਬਾਬਾ ਨਾਨਕ ਵਾਸਤੇ ਬਟਾਲਾ ਬਾਈ ਪਾਸ ‘ਤੇ ਉਤਾਰਨ ਲਈ ਭੇਜੀ ਗਈ ਹੈ। ਇਸ ਸਮੇਂ ਕਾਂਗਰਸੀ ਵਰਕਰਾਂ ਨੇ ਆਮ ਆਦਮੀ ਪਾਰਟੀ ਅਤੇ ਸੂਬਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਇਸ ਵਿੱਚ ਚੋਣ ਕਮਿਸ਼ਨ ਵੱਲੋਂ ਚੌਕਸੀ ਵਿੱਚ ਵਰਤੀ ਗਈ ਅਨਗਹਿਲੀ ਪ੍ਰਤੀ ਨਾਰਾਜ਼ਗੀ ਜ਼ਾਹਿਰ ਕੀਤੀ ਗਈ। ਉਦੈਵੀਰ ਸਿੰਘ ਰੰਧਾਵਾ ਨੇ ਕਿਹਾ ਕਿ ਪਹਿਲਾਂ ਵੋਟਰਾਂ ਨੂੰ ਕਾਂਗਰਸ ਖ਼ਿਲਾਫ਼ ਡਰਾ ਧਮਕਾ ਕੇ ” ਆਪ” ਆਗੂ ਗੁਰਦੀਪ ਰੰਧਾਵਾ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਗੈਂਗਸਟਰ ਜੱਗੂ ਭਗਵਾਨਪੁਰੀਆ ਕੋਲੋਂ ਵੀਡਿਉ ਕਾਲਾਂ ਕਾਰਵਾਈਆਂ ਗਈਆਂ, ਫਿਰ ਪੁਲਿਸ ਵੱਲੋਂ ਬੇਕਸੂਰ ਕਾਂਗਰਸ ਵਰਕਰ ਉੱਤੇ ਜਿਸਮਾਨੀ ਤਸ਼ੱਦਦ ਕੀਤਾ ਗਿਆ ਤੇ ਹੁਣ ਕਰੋੜਾਂ ਰੁਪਏ ਦੀ ਮਹਿੰਗੀ ਸ਼ਰਾਬ ਦਾ ਫੜ੍ਹਿਆ ਜਾਣਾ ਆਮ ਆਦਮੀ ਪਾਰਟੀ ਸਰਕਾਰ ਦੀ ਚੋਣਾਂ ਸਮੇਂ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਸਿਆਸੀ ਗੁੰਡਾਗਰਦੀ ਦਾ ਪ੍ਰਮਾਣ ਹੈ ਜੋ ਕਿ ਪਵਿੱਤਰ ਸੰਵਿਧਾਨ ਦੀ ਆਤਮਾ ਦਾ ਨਿਰਾਦਰ ਹੈ। Post Views: 8,741 Post navigation ਜਤਿੰਦਰ ਕੌਰ ਰੰਧਾਵਾ ਦੀ ਵਧ ਰਹੀ ਤਾਕਤ,”ਆਪ” ਅਤੇ ਅਕਾਲੀ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਕਾਂਗਰਸ ‘ਚ ਕੀਤੀ ਸ਼ਮੂਲੀਅਤ रुड़की व बुग्गावाला,अवैध खनन करने वाले वाहनो के विरुद्ध धरपकड़ जारी